university

DU: 66 ਵਿਚੋਂ 28 ਕਾਲਜਾਂ ਵਿਚ 5 ਸਾਲਾਂ ਤੋਂ ਕੋਈ ਪ੍ਰਿੰਸੀਪਲ ਨਹੀਂ

webdesk | Monday, January 23, 2017 2:09 PM IST

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੇ ਕਾਲੇਜ ਸਟਾਫ ਸੰਕਟ ਨਾਲ ਬੁਰੀ ਤਰਾਂ ਜੂਝ ਰਿਹਾ ਹੈ। ਪਿਛਲੇ 5 ਸਾਲਾਂ ਵਿਚ 4500 ਤੋਂ ਜ਼ਿਆਦਾ ਟੀਚਰਾਂ ਦੀ ਨਿਯੁਕਤੀ ਨਹੀਂ ਹੋਈ ਹੈ। ਓਥੇ ਹੀ 42 ਫੀਸਦੀ ਕਾਲਜਾਂ ਵਿਚ ਕੋਈ ਪ੍ਰਿੰਸੀਪਲ ਨਹੀਂ ਹੈ। ਪ੍ਰਿੰਸੀਪਲ ਦੇ ਬਗੈਰ ਚਲ ਰਹੇ ਕਾਲਜਾਂ ਦੀ ਸੰਖਿਆ ਹੁਣ ਹੋਰ ਵਧਣ ਵਾਲੀ ਹੈ ਕਿਉਂਕਿ ਅਗਲੇ ਮਹੀਨੇ ਤਕ ਕਈ ਪ੍ਰਿੰਸੀਪਲ ਰਿਟਾਇਰ ਹੋ ਰਹੇ ਹਨ। 

ਯੂਨੀਵਰਸਿਟੀ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਡੀ ਸਮਸਿਆ ਕਾਲੇਜ ਵਿਚ ਗਵਰਨੈਂਸ ਅਤੇ ਫੈਸਲਾ ਲੈਣ ਨੂੰ ਹੁੰਦੀ ਹੈ।  ਕਈ ਲੋਕਾਂ ਦਾ ਮੰਨਣਾ ਹੈ ਕਿ ਪਿਛਲਾ ਪ੍ਰਸ਼ਾਸਨ ਆਪਣੀ ਮਰਜੀ ਮੁਤਾਬਿਕ ਕਾਲੇਜ ਨੂੰ ਚਲਾਉਣ ਲਈ ਸਥਾਈ ਪ੍ਰਿੰਸੀਪਲਾਂ ਦੀ ਭਰਤੀ ਨਹੀਂ ਕੀਤੀ ਗਈ ਹੈ।