punjabi

‘ਸਰਕਾਰੀ ਛੁੱਟੀਆਂ’ ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ

Webdesk | Saturday, December 23, 2017 3:40 PM IST

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਰਕਾਰੀ ਕੰਮਕਾਜ ਦੀ ਰਫਤਾਰ ਵਧਾਉਣ ਲਈ ਇਸ ਵਾਰ ਸਰਕਾਰੀ ਛੁੱਟੀਆ 'ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਝਟਕਾ ਲੱਗਿਆ ਹੈ। ਛੁੱਟੀਆਂ ਦੇ ਮਾਮਲੇ 'ਚ ਕੈਪਟਨ ਸਰਕਾਰ 2004-05 ਦੀ ਨੀਤੀ ਅਪਨਾਉਣ ਜਾ ਰਹੀ ਹੈ। ਮੁੱਖ ਸਕੱਤਰ ਦੀ ਮਨਜ਼ੂਰੀ ਤੋਂ ਬਾਅਦ ਜਲਦੀ ਹੀ ਪਰਸਨਲ ਵਿਭਾਗ ਇਸ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ। ਜਾਣਕਾਰੀ ਮੁਤਾਬਕ ਵਰਤਮਾਨ 'ਚ ਪੰਜਾਬ ਸਰਕਾਰ ਦੀਆਂ 34 ਗਜ਼ਟਿਡ ਅਤੇ 18 ਆਪਸ਼ਨਲ ਛੁੱਟੀਆਂ ਹਨ। 18 ਆਪਸ਼ਨਲ ਛੁੱਟੀਆਂ 'ਚੋਂ ਮੁਲਾਜ਼ਮ ਜਾਂ ਅਧਿਕਾਰੀ 2 ਛੁੱਟੀਆਂ ਲੈ ਸਕਦੇ ਹਨ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਗਜ਼ਟਿਡ ਛੁੱਟੀਆਂ ਦੀ ਗਿਣਤੀ ਨੂੰ 34 ਤੋਂ ਘਟਾ ਕੇ 17 ਕਰ ਦਿੱਤਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜੋ 17 ਛੁੱਟੀਆਂ ਕੱਟੀਆਂ ਗਈਆਂ ਹਨ, ਉਹ ਕਿਹੜੀਆਂ ਹਨ।

 ਸੂਤਰਾਂ ਮੁਤਾਬਕ ਗਜ਼ਟਿਡ ਛੁੱਟੀਆਂ ਦੀ ਗਿਣਤੀ ਘਟਾ ਕੇ ਇਨ੍ਹਾਂ ਨੂੰ ਆਪਸ਼ਨਲ ਛੁੱਟੀਆ 'ਚ ਸ਼ਾਮਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਆਪਸ਼ਨਲ ਛੁੱਟੀ ਲੈਣ ਦੀ ਗਿਣਤੀ 'ਚ ਵੀ ਵਾਧਾ ਕਰ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਛੁੱਟੀਆਂ 'ਤੇ ਕੱਟ ਲਾਉਣ 'ਤੇ ਆਪਣੀ ਮੋਹਰ ਲਾ ਦਿੱਤੀ ਹੈ। ਹੁਣ ਇਸ ਦੀ ਸਰਕਾਰੀ ਪ੍ਰਕਿਰਿਆ ਚੱਲ ਰਹੀ ਹੈ।