punjabi

ਪੀ.ਐੱਮ. ਮੋਦੀ ਨੇ ਦੇਸ਼ਵਾਸੀਆਂ ਨੂੰ ਦਿੱਤੀ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ

Webdesk | Friday, January 26, 2018 11:40 AM IST

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 69ਵੇਂ ਗਣਤੰਤਰ ਦਿਵਸ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ ਕਿ 'ਸਾਰੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।''

ਦੱਸ ਦਈਏ ਕਿ ਭਾਰਤ ਲਈ ਇਹ ਗਣਤੰਤਰ ਦਿਵਸ ਬਹੁਤ ਖਾਸ ਹੈ ਕਿਉਂਕਿ 10 ਦੇਸ਼ਾਂ ਦੇ ਨੇਤਾ ਇਸ ਮੌਕੇ ਭਾਰਤ 'ਚ ਮੌਜੂਦ ਹਨ। ਉਹ ਭਾਰਤ ਦੀ ਫੌਜੀ ਤਾਕਤ ਅਤੇ ਸੱਭਿਆਚਾਰ ਦੇ ਰੰਗ ਦੇਖਣਗੇ। ਪਰੇਡ 'ਚ ਫੌਜ ਦੇ ਜਵਾਨ 'ਆਸੀਆਨ' ਦਾ ਝੰਡਾ ਲੈ ਕੇ ਨਿਕਲਣਗੇ। ਆਸੀਆਨ ਤੋਂ ਭਾਵ 'ਦਿ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼' ਭਾਵ ਏਸ਼ੀਆਈ ਰਾਸ਼ਟਰ ਸੰਘ ਜੋ ਇਕ ਬਹੁ-ਪੱਖੀ ਸੰਘ ਹੈ। ਇਸ ਵਿੱਚ ਥਾਈਲੈਂਡ , ਵੀਅਤਨਾਮ , ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨਜ਼, ਸਿੰਗਾਪੁਰ, ਮਿਆਂਮਾਰ, ਕੰਬੋਡੀਆ, ਲਾਓਸ ਅਤੇ ਬਰੁਨੇਈ ਸ਼ਾਮਲ ਹਨ।