punjabi

ਯੋਗੀ ਨੇ ਦਿੱਤੀ ਯੂ.ਪੀ ਬੋਰਡ ਪ੍ਰੀਖਿਆਵਾਂ ਦੇ ਸਫਲ ਵਿਦਿਆਰਥੀਆਂ ਨੂੰ ਵਧਾਈ

Webdesk | Saturday, June 10, 2017 1:19 PM IST

ਲਖਨਊ— ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਚੇਰੀ ਸਿੱਖਿਆ ਪਰਿਸ਼ਦ ਵੱਲੋਂ ਆਯੋਜਿਤ ਹਾਈ ਸਕੂਲ ਅਤੇ ਇੰਟਰਮੀਡੀਏਟ ਪ੍ਰੀਖਿਆਵਾਂ ਦੇ ਸਫਲ ਵਿਦਿਆਰਥੀ-ਵਿਦਿਆਰਥਣਾਂ ਨੂੰ ਹਾਰਦਿਕ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਵਧੀਆ ਭਵਿੱਖ ਦੀ ਪ੍ਰਾਥਨਾ ਕੀਤੀ ਹੈ। ਬੋਰਡ ਪ੍ਰੀਖਿਆਵਾਂ 'ਚ ਸਫਲ ਹੋਣ ਵਾਲੀ ਵਿਦਿਆਰਥਣਾਂ ਨੂੰ ਵਿਸ਼ੇਸ਼ ਰੂਪ ਨਾਲ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ 'ਚ ਪ੍ਰਦੇਸ਼ ਦੀਆਂ ਬੇਟੀਆਂ ਨੂੰ ਸਫਲਤਾ ਤੋਂ ਇਹ ਸਿੱਧ ਹੋ ਗਿਆ ਹੈ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਬੇਟੀ ਬਚਾਓ-ਬੇਟੀ ਪੜਾਓ ਪਰਿਯੋਜਨਾ ਨਾਲ ਸਮਾਜ 'ਚ ਸਕਾਰਾਤਮਕ ਬਦਲਾਅ ਆ ਰਿਹਾ ਹੈ।

ਸ਼੍ਰੀ ਯੋਗੀ ਨੇ ਕਿਹਾ ਹੈ ਕਿ ਹਾਈ ਸਕੂਲ ਅਤੇ ਇੰਟਰਮੀਡੀਏਟ ਦੀ ਬੋਰਡ ਪ੍ਰੀਖਿਆਵਾਂ ਦੀ ਮੈਰਿਟ 'ਚ ਪਹਿਲੇ 10 ਸਥਾਨ ਪਾਉਣ ਵਾਲੇ ਵਿਦਿਆਰਥੀ-ਵਿਦਿਆਰਥਣਾਂ ਨੂੰ ਉਹ ਖੁਦ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕਰਨਗੇ। ਉਨ੍ਹਾਂ ਨੇ ਉਚੇਰੀ ਸਿੱਖਿਆ ਵਿਭਾਗ ਨੂੰ ਇਸ ਸੰਬੰਧ 'ਚ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।