punjabi

CBSE ਨੇ ਕੀਤੀ ਡੇਟਸ਼ੀਟ ‘ਚ ਤਬਦੀਲੀ, ਵਿਦਿਆਰਥੀਆਂ ਨੂੰ ਮਿਲੀ ਰਾਹਤ

Webdesk | Wednesday, January 17, 2018 5:08 PM IST


ਨਵੀਂ ਦਿੱਲੀ— ਸੀ.ਬੀ.ਐੱਸ.ਈ. ਨੇ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਡੇਟਸ਼ੀਟ 'ਚ ਬਦਲਾਅ ਕੀਤਾ ਹੈ। ਸੀ.ਬੀ.ਐੱਸ.ਈ. ਵੱਲੋਂ 9 ਅਪ੍ਰੈਲ ਨੂੰ ਹੋਣ ਵਾਲੀ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੀਖਿਆ ਹੁਣ 13 ਅਪ੍ਰੈਲ ਨੂੰ ਲਈ ਜਾਵੇਗੀ। ਸੀ.ਬੀ.ਐੱਸ.ਈ. ਦੇ ਇਸ ਕਦਮ ਨਾਲ ਉਨ੍ਹਾਂ 13 ਲੱਖ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ, ਜੋ 8 ਅਪ੍ਰੈਲ ਨੂੰ ਜੇ.ਈ.ਈ. ਮੇਂਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਸਨ।

ਪ੍ਰਿੰਸੀਪਲਾਂ ਨੇ ਬੋਰਡ ਨੂੰ ਲਿਖਿਆ ਸੀ ਪੱਤਰ
ਜ਼ਿਕਰਯੋਗ ਹੈ ਕਿ ਸੀ.ਬੀ.ਐੈੱਸ.ਈ. ਵੱਲੋਂ ਪਹਿਲਾਂ ਜਾਰੀ ਕੀਤੀ ਗਈ12ਵੀਂ ਕਲਾਸ ਦੀ ਡੇਟਸ਼ੀਟ ਮੁਤਾਬਕ 9 ਅਪ੍ਰੈਲ ਨੂੰ ਫਿਜ਼ੀਕਲ ਐਜੂਕੈਸ਼ਨ ਦਾ ਪੇਪਰ ਰੱਖ ਦਿੱਤਾ ਸੀ। ਨਾਲ ਹੀ ਦੂਜੇ ਪਾਸੇ ਇੰਜੀਨੀਅਰਿੰਗ ਕਾਲਜਾਂ 'ਚ ਦਾਖਲੇ ਲਈ ਲਈ ਜਾਣ ਵਾਲੀ ਜੇ.ਈ.ਈ. ਮੇਂਸ ਪ੍ਰੀਖਿਆ 8 ਅਪ੍ਰੈਲ ਨੂੰ ਆਯੋਜਿਤ ਹੋਣੀ ਸੀ। ਅਜਿਹੇ 'ਚ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਲਈ ਬਿਲਕੁਲ ਸਮਾਂ ਨਹੀਂ ਮਿਲਣਾ ਸੀ ਕਿਉਂਕਿ ਕਈ ਸਾਰੇ ਵਿਦਿਆਰਥੀਆਂ ਦੇ ਪੇਪਰ ਸੈਂਟਰ ਕਾਫੀ ਦੂਰ ਬਣੇ ਸਨ। ਜਿਸ ਕਾਰਨ ਵਿਦਿਆਰਥੀਆਂ ਪਰੇਸ਼ਾਨ ਸਨ ਕਿ ਉਹ ਕਿਵੇਂ ਦੋਵੇਂ ਪੇਪਰ ਦੇਣਗੇ। ਅਜਿਹੇ 'ਚ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਧਿਆਨ 'ਚ ਰੱਖਦੇ ਹੋਏ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਐੈੱਚ.ਆਰ.ਡੀ. ਮਿਨੀਸਟਰੀ ਨੂੰ ਪੱਤਰ ਲਿਖਿਆ ਸੀ ਅਤੇ ਟਵਿੱਟਰ 'ਤੇ ਡੇਟਸ਼ੀਟ 'ਚ ਬਦਲਾਅ ਨੂੰ ਲੈ ਕੇ ਟਵੀਟ ਵੀ ਕੀਤੇ ਗਏ ਸਨ।

ਪੰਜਾਬ ਕੇਸਰੀ ਨੇ ਪਹਿਲਾਂ ਚੁੱਕਿਆ ਸੀ ਸਵਾਲ
ਪੰਜਾਬ ਕੇਸਰੀ 'ਚ ਪ੍ਰਕਾਸ਼ਿਤ ਖ਼ਬਰ 'ਚ ਪਹਿਲਾਂ ਹੀ ਡੇਟਸ਼ੀਟ ਅਤੇ ਵਿਦਿਆਰਥੀਆਂ ਦੀ ਮੁਸ਼ਕਿਲ ਨੂੰ ਲੈ ਕੇ ਸਵਾਲ ਚੁੱਕਿਆ ਗਿਆ ਸੀ।