punjabi

CBSE : 280 ਕਿਤਾਬਾਂ ਦੀ ਛਪਾਈ ਹੋਵੇਗੀ ਬੰਦ

webdesk | Thursday, June 1, 2017 11:47 AM IST

ਨਵੀਂ ਦਿੱਲੀ — ਨਤੀਜੇ ਆਉਣ ਪਿੱਛੋਂ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਨੇ ਸੀ. ਬੀ. ਐੱਸ. ਈ. ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਕਿਤਾਬਾਂ ਦੀ ਖੁਦ ਪ੍ਰਕਾਸ਼ਨ ਕਰਨਾ ਬੰਦ ਕਰੇ। ਕਿਤਾਬਾਂ ਦੀ ਛਪਾਈ ਉਸਦੇ ਕੰਮ ਦਾ ਹਿੱਸਾ ਨਹੀਂ ਹੈ।
ਸੀ. ਬੀ. ਐੱਸ. ਈ. ਨੇ ਹੁਣ ਤਕ 300 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਵੈਬਸਾਈਟ ''ਤੇ ਇਸ ਦੀਆਂ 200 ਨਵੀਆਂ ਪਬਲਿਕੇਸ਼ਨਾਂ ਹਨ ਜਿਨ੍ਹਾਂ ਦੀ ਕੀਮਤ 13 ਰੁਪਏ ਤੋਂ ਲੈ ਕੇ 700 ਰੁਪਏ ਤਕ ਹੈ।

ਹੁਣ ਮੰਤਰਾਲਾ ਨੇ ਸੀ. ਬੀ. ਐੱਸ. ਈ. ਨੂੰ ਕਿਹਾ ਹੈ ਕਿ ਉਹ ਉਕਤ 280 ਕਿਤਾਬਾਂ ਦੀ ਛਪਾਈ ਬੰਦ ਕਰੇ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਸਕੂਲ ਸੀ. ਬੀ. ਐੱਸ. ਈ. ਵਲੋਂ ਛਾਪੀਆਂ ਜਾਣ ਵਾਲੀਆਂ ਮਹਿੰਗੀਆਂ ਕਿਤਾਬਾਂ ਖਰੀਦਣ ਲਈ ਦਬਾਅ ਪਾਉਂਦੇ ਹਨ।