punjabi

ਇਕ ਸਕੂਲੀ ਵਿਦਿਆਰਥਣ ਨੇ ਲਿਖਿਆ ਮੋਦੀ ਨੂੰ ਖਤ , ਬਦਲੀ ਪਿੰਡ ਦੀ ਤਸਵੀਰ

Webdesk | Thursday, December 22, 2016 8:11 PM IST

ਬੰਗਲੌਰ ਦੇ ਇਕ ਛੋਟੇ ਜਿਹੇ ਜਿਲੇ 'ਚ ਰਹਿਣ ਵਾਲੀ  16 ਸਾਲ ਦੀ ਇਕ ਸਕੂਲੀ ਵਿਦਿਆਰਥਣ ਨੇ ਆਪਣੇ ਪਿੰਡ ਦੀ ਦਿਸ਼ਾ ਬਦਲਣ ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ l

ਨਮਨਾ ਜਿਸ ਪਿੰਡ ਵਿੱਚ ਰਹਿੰਦੀ ਹੈ ਉਸ ਪਿੰਡ ਦੀਆ ਸਡ਼ਕਾਂ ਦੀ ਹਾਲਤ ਖਸਤਾ ਹਨ ਤੇ ਹਸਪਤਾਲ ਵੀ ਨਦਾਰਦ ਹਨ l ਸਕੂਲਾਂ ਦੀ ਹਾਲਤ ਵੀ ਖ਼ਰਾਬ ਹੈ l


ਨਮਨਾ ਨੇ ਪ੍ਰਧਾਨਮੰਤਰੀ ਨੂੰ ਚਿੱਠੀ ਲਿਖ ਕੇ ਇਸ ਲਈ ਮਦਦ ਦੀ ਗੁਹਾਰ ਕੀਤੀ ਜੋ ਕਿ ਰੰਗ ਲਿਆਈ l
ਉਸ ਦੀ ਇਕ ਛੋਟੀ ਜਿਹੀ ਕੋਸ਼ਿਸ਼ ਕਾਰਣ ਕੇਂਦਰ ਸਰਕਾਰ ਨੇ ਉਸ ਪਿੰਡ ਲਈ 80 ਲਖ ਰੁਪਏ ਦਾ ਫੰਡ ਜਾਰੀ ਕਰ ਦਿੱਤਾ ਹੈ l