punjabi

ਬਜਟ 2018: ਸਿੱਖਿਆ ਦੇ ਖੇਤਰ ‘ਚ  ਹੋਵੇਗਾ ਵੱਡਾ ਐਲਾਨ

Webdesk | Saturday, January 20, 2018 3:31 PM IST

ਨਵੀਂ ਦਿੱਲੀ— 1 ਫਰਵਰੀ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਆਮ ਬਜਟ ਪੇਸ਼ ਕਰਨ ਵਾਲੇ ਹਨ। 2019 'ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦਾ ਇਹ ਆਖਰੀ ਆਮ ਬਜਟ ਹੋਵੇਗਾ। ਆਮ ਜਨਤਾ ਤੋਂ ਲੈ ਕੇ ਵੱਡੇ ਨਿਵੇਸ਼ਕਾਂ ਨੂੰ ਇਸ ਬਜਟ ਤੋਂ ਕਈ ਉਮੀਦਾਂ ਹਨ। ਅੱਜ ਅਸੀਂ ਗੱਲ ਕਰਾਂਗੇ ਸਿੱਖਿਆ ਖੇਤਰ ਦੇ ਲਈ ਬਜਟ 'ਚ ਕੀ ਕੀ ਐਲਾਨ ਹੋ ਸਕਦੇ ਹਨ।

ਸੂਤਰਾਂ ਦੇ ਅਨੁਸਾਰ ਬੱਚਿਆਂ ਦੀ ਪੜਾਈ 'ਤੇ ਹੋਣ ਵਾਲੇ ਖਰਚੇ 'ਤੇ ਇਨਕਮ ਟੈਕਸ ਛੂਟ ਸੀਮਾ ਵੱਧ ਸਕਦੀ ਹੈ। ਹੁਣ ਆਵਾਜਾਈ, ਹੋਸਟਲ ਵਰਗੇ ਖਰਚੇ ਦਾ ਕੁਝ ਹਿੱਸਾ ਛੂਟ 'ਚ ਸ਼ਾਮਿਲ ਹੋ ਸਕਦਾ ਹੈ। ਹਜੇ ਤੱਕ ਸਿਰਫ ਟਿਊਸ਼ਨ ਫੀਸ ਟੈਕਸ ਛੂਟ ਦੇ ਲਈ ਵੈਧ ਸੀ। ਹੁਣ ਮਾਤਾ-ਪਿਤਾ ਦੇ ਨਾਲ ਆਰਡੀਅਨ ਵੀ ਟੈਕਸ ਛੂਟ ਦੇ ਹਕਦਾਰ ਹੋਣਗੇ। ਸੂਤਰਾਂ ਮੁਤਾਬਕ ਪੜ੍ਹਾਈ ਨੂੰ ਵਧਾਵਾ ਦੇਣ ਵਾਲੀਆਂ ਕਈ ਕਨਸ਼ੈਸ਼ਨਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੁਕੰਨਿਆ ਸਮਰਿਧੀ ਯੋਜਨਾ ਦੇ ਤਹਿਤ ਨਿਵੇਸ਼ ਨੂੰ 80 ਤੋਂ ਬਾਹਰ ਰੱਖੇ ਜਾਣ ਦੀ ਉਮੀਦ ਹੈ।