punjabi

10ਵੀਂ ਦੇ ਖਰਾਬ ਨਤੀਜਿਆਂ ਕਾਰਣ 48 ਘੰਟਿਆਂ ‘ਚ 5 ਵਿਦਿਆਰਥੀਆਂ ਨੇ ਕੀਤੀ ਖ਼ੁਦਕੁਸ਼ੀ

webdesk | Thursday, May 25, 2017 2:29 PM IST


 
 ਫਗਵਾੜਾ— ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਖਰਾਬ ਨਤੀਜਿਆਂ ਕਾਰਨ 48 ਘੰਟਿਆਂ 'ਚ ਸੂਬੇ 'ਚ 5 ਵਿਦਿਆਰਥੀਆਂ ਨੇ ਜਾਨ ਦੇ ਦਿੱਤੀ। ਪੁਲਸ ਮੁਤਾਬਕ ਬੁੱਧਵਾਰ ਨੂੰ 2 ਵਿਦਿਆਰਥਣਾਂ ਨੇ ਜ਼ਹਿਰ ਖਾ ਕੇ, ਜਦੋਂ ਕਿ ਇਕ ਵਿਦਿਆਰਥੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਰੂਪਨਗਰ ਜ਼ਿਲੇ 'ਚ ਇਕ ਹੀ ਸਕੂਲ ਦੀਆਂ 3 ਵਿਦਿਆਰਥਣਾਂ ਨੇ ਜ਼ਹਿਰ ਖਾ ਲਿਆ, ਜਿਨ੍ਹਾਂ 'ਚੋਂ ਇਕ ਨੂੰ ਬਚਾ ਲਿਆ ਗਿਆ, ਜਦੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ 'ਚ ਦਾਖਲ ਕਰਵਾਇਆ ਗਿਆ ਹੈ। ਜਾਨ ਦੇਣ ਵਾਲਿਆਂ 'ਚ ਇਕ ਵਿਦਿਆਰਥਣ ਰੂਪਨਗਰ ਅਤੇ 1 ਫਗਵਾੜਾ ਦੀ ਰਹਿਣ ਵਾਲੀ ਸੀ, ਜਦੋਂ ਕਿ ਵਿਦਿਆਰਥੀ ਲੁਧਿਆਣਾ ਦੇ ਸਮਰਾਲਾ ਦਾ ਰਹਿਣ ਵਾਲਾ ਸੀ। ਮੰਗਲਵਾਰ ਨੂੰ ਵੀ ਨਾਭਾ ਦੀ ਵਿਦਿਆਰਥਣ ਖੁਦਕੁਸ਼ੀ ਕਰ ਲਈ।