news

NDMC ਸਕੂਲਾਂ ਵਿਚ ਲੱਗਣਗੇ CCTV ਕੈਮਰੇ

webdesk | Thursday, December 29, 2016 11:29 AM IST

ਦਿੱਲੀ : ਉੱਤਰੀ ਦਿੱਲੀ ਦੀ ਸਿਖਿਆ ਸਮਿਤੀ ਨੇ ਆਪਣੇ ਬਜ਼ਟ ਪ੍ਰਸਤਾਵਾਂ ਵਿਚ 30 ਸਕੂਲਾਂ ਵਿਚ CCTV  ਕੈਮਰੇ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਬੱਚਿਆਂ ਦੀ ਸੁਰਖਿਆ ਦੇ ਮਧੇਨਜ਼ਰ ਲਿਆ ਗਿਆ ਹੈ।


ਜਾਣਕਾਰੀ ਮੁਤਾਬਕ ਆਉਣ ਵਾਲੇ ਸਾਲ ਵਿੱਚ ਸਭ ਤੋਂ ਪਹਿਲਾਂ 30 ਮਾਡਲ ਸਕੂਲਾਂ ਵਿਚ ਕੈਮਰੇ ਲਗਾਏ ਜਾਣਗੇ ਤੇ ਇਸ ਤੋਂ ਬਾਅਦ ਹੋਰ ਸਕੂਲਾਂ ਨੂੰ ਵੀ ਇਸ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ।