news

DU - ਦਾਖਿਲਾ ਲੈਣ ਵੇਲੇ ਹੁਣ ਦੱਸਣਾ ਪਵੇਗਾ ਲੋਕਲ ਗਾਰਡੀਅਨ ਦਾ ਨਾਮ

webdesk | Sunday, December 18, 2016 12:09 PM IST

ਦਿੱਲੀ : ਦੂਜੇ ਰਾਜਾਂ ਤੋਂ ਆ ਕੇ ਦਿੱਲੀ ਯੂਨੀਵਰਸਿਟੀ 'ਚ ਦਾਖਿਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਹੁਣ ਆਪਣੇ ਲੋਕਲ ਗਾਰਡੀਅਨ ਦੀ ਸੂਚਨਾ ਦੇਣੀ ਪਵੇਗੀ l ਮਾਨਵ ਸੰਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੇਦਕਰ ਨੇ ਕਿਹਾ , ' ਜਦੋ ਮੈਂ ਕਾਲੇਜ 'ਚ ਸੀ ਤਾਂ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਕੋਲੋਂ ਲੋਕਲ ਗਾਰਡੀਅਨ ਬਾਰੇ ਪੁੱਛਿਆ ਜਾਂਦਾ ਸੀ l ਮੇਰਾ ਮੰਨਣਾ ਹੈ ਕਿ ਉਹ ਇਕ ਵਧੀਆ ਸਿਸਟਮ ਹੈ ਤੇ ਸਾਨੂੰ ਇਸ ਨੂੰ ਵਾਪਸ ਲਈ ਲਿਆਉਣਾ ਚਾਹੀਦਾ ਹੈ l

ਜਾਵੇਦਕਰ ਨੇ ਇਹ ਵੀ ਦੱਸਿਆ ਕਿ DU ਵਿਚ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗ੍ਰਾਮ ਵੀ ਚਲਾਏ ਜਾਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਥੇ ਸਮਾਜ ਦੇ ਹਰ ਵਰਗ ਦੇ ਵਿਦਿਆਰਥੀ ਪੜ੍ਹਨ ਆਉਂਦੇ ਹਨ l