punjabi

ਟੀਚਰ ਨੇ ਵਿਦਿਆਰਥਣਾਂ ਤੋਂ ਕਰਵਾਈ ਮਜ਼ਦੂਰੀ

Webdesk | Sunday, November 26, 2017 10:13 AM IST

ਟੀਚਰ ਨੇ ਵਿਦਿਆਰਥਣਾਂ ਤੋਂ ਕਰਵਾਈ ਮਜ਼ਦੂਰੀ

ਓਡੀਸ਼ਾ— ਜਿੱਥੇ ਇਕ ਪਾਸ ਮੋਦੀ ਸਰਕਾਰ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਓਡੀਸ਼ਾ ਦੇ ਇਕ ਸਕੂਲ 'ਚ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ। ਇਸ ਦੇ ਬਦਲੇ ਵਿਦਿਆਰਥੀਆਂ ਨੂੰ 100 ਰੁਪਏ ਪ੍ਰਤੀ ਦਿਹਾੜੀ ਵੀ ਦਿੱਤੀ ਜਾ ਰਹੀ ਹੈ। ਮਾਮਲਾ ਸਾਹਮਣੇ ਆਉਣ 'ਤੇ ਸਿੱਖਿਆ ਵਿਭਾਗ ਨੇ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਜਾਣਕਾਰੀ ਅਨੁਸਾਰ ਓਡੀਸ਼ਾ ਦੇ ਮਊਰਭੰਜ ਦੇ ਠਾਕੁਰਮੁੰਡ ਇਲਾਕੇ 'ਚ ਆਦਿਵਾਸੀ ਸਮਾਜ ਦੀਆਂ ਤਿੰਨ ਲੜਕੀਆਂ ਇਕ ਸਕੂਲ ਦੇ ਹੋਸਟਲ 'ਚ ਰਹਿ ਕੇ ਪੜ੍ਹਾਈ ਕਰਦੀਆਂ ਹਨ। ਉਸੇ ਸਕੂਲ ਦੀ ਅਧਿਆਪਕ ਸੰਗੀਤਾ ਸਰਿਤਾ ਮੁੰਡਾ ਨੇ ਉਨ੍ਹਾਂ ਤਿੰਨ ਵਿਦਿਆਰਥਣਾਂ ਤੋਂ ਆਪਣੇ ਖੇਤ 'ਤੇ ਕੰਮ ਕਰਵਾਇਆ ਅਤੇ ਬਦਲੇ 'ਚ ਉਨ੍ਹਾਂ ਨੇ ਹਰ ਦਿਨ 100 ਰੁਪਏ ਵੀ ਦਿੱਤੇ। ਘਟਨਾ ਉਦੋਂ ਸਾਹਮਣੇ ਆਈ, ਜਦੋਂ ਲੜਕੀਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਮਿਲਣ ਸਕੂਲ ਆਏ ਤਾਂ ਉਹ ਉੱਥੋਂ ਲਾਪਤਾ ਸਨ। ਮਾਤਾ-ਪਿਤਾ ਨੇ ਇਸ ਦੀ ਜਾਣਕਾਰੀ ਸਕੂਲ ਪ੍ਰਬੰਧਨ ਨੂੰ ਦਿੱਤੀ ਅਤੇ ਵਿਰੋਧ ਪ੍ਰਦਰਸ਼ਨ ਕੀਤਾ।

ਜ਼ਿਕਰਯੋਗ ਹੈ ਕਿ ਓਡੀਸ਼ਾ 'ਚ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁਕੇ ਹਨ। ਇਸ ਤੋਂ ਪਹਿਲਾਂ ਇਕ ਪ੍ਰਾਇਮਰੀ ਸਕੂਲ ਦੀ ਮਹਿਲਾ ਟੀਚਰ ਨੇ ਆਪਣੇ ਵਿਦਿਆਰਥਣ ਤੋਂ ਸਕੂਟੀ ਸਾਫ ਕਰਵਾਈ ਸੀ। ਉਸ ਮਾਮਲੇ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਸਿੱਖਿਆ ਅਧਿਕਾਰੀ ਨੇ ਬਲਾਕ ਸਿੱਖਿਆ ਅਫ਼ਸਰ ਨੂੰ ਮਹਿਲਾ ਟੀਚਰ ਨੂੰ ਬਰਖ਼ਾਸਤ ਕਰਨ ਦਾ ਆਦੇਸ਼ ਦੇ ਦਿੱਤਾ ਸੀ।