punjabi

ਦਸਵੀਂ ਦੇ ਪੇਪਰਾਂ ‘’ਚ ਫੇਲ ਵਿਦਿਆਰਥਣ ਨੇ ਨਿਗਲੀ ਜ਼ਹਿਰੀਲੀ ਦਵਾਈ

webdesk | Wednesday, May 24, 2017 11:19 AM IST

ਫਗਵਾੜਾ- ਸਿਵਲ ਹਸਪਤਾਲ ''ਚ ਇਕ ਵਿਦਿਆਰਥਣ ਨੂੰ ਜ਼ਹਿਰ ਨਿਗਲਣ ਬਾਅਦ ਇਲਾਜ ਲਈ ਗੰਭੀਰ ਹਾਲਤ ''ਚ ਲਿਆਂਦਾ ਗਿਆ ਹੈ ।ਵਿਦਿਆਰਥਣ ਰਜਨੀ (ਕਾਲਪਨਿਕ ਨਾਮ) ਜੋ ਪਿੰਡ ਬੀੜ ਢੰਡੋਲੀ ਫਗਵਾੜਾ ਦੀ ਰਹਿਣ ਵਾਲੀ ਹੈ, ਨੇ ਜ਼ਹਿਰ ਕਿਉਂ ਖਾਧਾ, ਇਸਨੂੰ ਲੈ ਕੇ ਪਹੇਲੀ ਬਰਕਰਾਰ ਹੈ । ਉਥੇ ਹੀ ਉਸਦੇ ਨਜ਼ਦੀਕੀ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਉਸਨੇ ਗਲਤੀ ਨਾਲ ਜ਼ਹਿਰੀਲੀ ਦਵਾਈ ਨਿਗਲ ਲਈ ਹੈ , ਜਦੋਂ ਕਿ ਦੂਜੇ ਪਾਸੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਪੀੜਤਾ ਦਸਵੀਂ ਦੇ ਪੇਪਰਾਂ ''ਚ ਫੇਲ ਹੋ ਗਈ ਸੀ । ਇਸਦੇ ਕਾਰਨ ਉਹ ਗੰਭੀਰ ਪ੍ਰੇਸ਼ਾਨੀ ਵਿਚ ਚਲ ਰਹੀ ਸੀ। ਖਬਰ ਲਿਖੇ ਜਾਣ ਤਕ ਰਜਨੀ ਦੀ ਗੰਭੀਰ ਹਾਲਤ ਨੂੰ ਵੇਖ ਸਰਕਾਰੀ ਡਾਕਟਰਾਂ ਨੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।