punjabi

ਕੈਪਟਨ ਸਰਕਾਰ ਦੇ ਸਾਹਮਣੇ ਆਏ ਨਵੀਂ ਮੁਸ਼ਕਿਲ, ਅਧਿਆਪਕਾਂ ਨੇ ਕੀਤੀ ਆਂਗਣਵਾੜੀ ਸੈਂਟਰਾਂ ‘ਚ ਪੜ੍ਹਾਉਣ ਤੋਂ ਨਾਂਹ

Webdesk | Monday, November 27, 2017 12:22 PM IST

ਕੈਪਟਨ ਸਰਕਾਰ ਦੇ ਸਾਹਮਣੇ ਆਏ ਨਵੀਂ ਮੁਸ਼ਕਿਲ, ਅਧਿਆਪਕਾਂ ਨੇ ਕੀਤੀ ਆਂਗਣਵਾੜੀ ਸੈਂਟਰਾਂ ‘ਚ ਪੜ੍ਹਾਉਣ ਤੋਂ ਨਾਂਹ

ਚੰਡੀਗੜ : ਹਾਲੇ ਆਂਗਣਵਾੜੀ ਕਰਮਚਾਰੀਆਂ ਦਾ ਅੰਦੋਲਨ ਵਾਪਸ ਹੋਣ ਦਾ ਐਲਾਨ ਹੀ ਹੋਇਆ ਹੈ ਕਿ ਕੈਪਟਨ ਸਰਕਾਰ ਲਈ ਹੁਣ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ ਸੰਗਠਨਾਂ ਦੇ 'ਸਿੱਖਿਆ ਬਚਾਓ' ਮੰਚ ਨੇ ਆਂਗਣਵਾੜੀ ਸੈਂਟਰਾਂ 'ਚ ਜਾ ਕੇ ਪੜ੍ਹਾਉਣ ਤੋਂ ਨਾਂਹ ਕਰਕੇ ਨਵੀਂ ਮੁਸ਼ਕਿਲ ਖੜ੍ਹੀ ਕਰਨ ਦਾ ਸੰਕੇਤ ਦਿੱਤਾ ਹੈ। ਮੰਚ ਦੇ ਨੇਤਾਵਾਂ ਨੇ ਐਮਰਜੈਂਸੀ ਬੈਠਕ ਤੋਂ ਬਾਅਦ ਫੈਸਲਾ ਲਿਆ ਹੈ ਕਿ ਉਹ ਆਂਗਣਵਾੜੀ ਸੈਂਟਰਾਂ ਵਿਚ ਪ੍ਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਜਾ ਕੇ ਨਹੀਂ ਪੜ੍ਹਾਉਣਗੇ। ਸਿਰਫ ਉਨ੍ਹਾਂ ਹੀ ਬੱਚਿਆਂ ਨੂੰ ਪੜ੍ਹਾਉਣਗੇ, ਜਿਹੜੇ ਸਕੂਲਾਂ ਵਿਚ ਦਾਖਲ ਕੀਤੇ ਜਾਣਗੇ।

 ਉਨ੍ਹਾ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਆਂਗਣਵਾੜੀ ਕਰਮਚਾਰੀਆਂ ਨਾਲ ਕੋਈ ਟਕਰਾਅ ਨਹੀਂ ਹੈ ਤੇ ਨਾ ਹੀ ਉਹ ਉਨ੍ਹਾਂ ਦੇ ਖਿਲਾਫ਼ ਹਨ ਪਰ ਸਰਕਾਰ ਦੇ ਦੋਹਰੇ ਮਾਪਦੰਡਾਂ ਵਾਲੀ ਨੀਤੀ ਦੇ ਖਿਲਾਫ਼ ਫੈਸਲਾ ਲਿਆ ਹੈ।  ਬੈਠਕ ਵਿਚ ਜਸਵਿੰਦਰ ਸਿੰਘ ਸਿੱਧੂ, ਪਰਗਟਜੀਤ ਸਿੰਘ, ਰਾਜਿੰਦਰ ਪਾਲ ਸਿੰਘ ਪੰਨੂ, ਜਗਸੀਰ ਸਿੰਘ ਘਾਰੂ, ਅਮਰਜੀਤ ਸਿੰਘ , ਨਿਸ਼ਾਂਤ ਕੁਮਾਰ, ਮੱਖਣ ਸਿੰਘ, ਈਸ਼ਰ ਸਿੰਘ ਤੇ ਬਾਜ ਸਿੰਘ ਆਦਿ ਹਾਜ਼ਰ ਸਨ।