punjabi

LPU early decision benefit program admissions 31 ਮਈ ਨੂੰ ਬੰਦ

webdesk | Wednesday, May 24, 2017 10:47 AM IST

ਜਲੰਧਰ :  ਅਮਰੀਕੀ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਅਰਲੀ ਡਿਸੀਜ਼ਨ ਬੈਨੀਫਿਟ (ਈ. ਡੀ. ਬੀ.) ਪ੍ਰੋਗਰਾਮ ਤਹਿਤ ਯੂਨੀਵਰਸਿਟੀ ਦੇ ਵੱਖ-ਵੱਖ ਅਧਿਐਨ ਪ੍ਰੋਗਰਾਮਾਂ ਵਿਚ ਦਾਖਲੇ ਲਈ ਜਲਦੀ ਫੈਸਲਾ ਲੈਣ ਪ੍ਰਤੀ ਮਾਰਗਦਰਸ਼ਨ ਕਰਦੀਆਂ ਹਨ। ਇਸੇ ਪੈਟਰਨ ''ਤੇ ਐੱਲ. ਪੀ. ਯੂ. ਨੇ ਵੀ ਸਾਲ 2013 ਵਿਚ ਅਨੋਖੇ ਈ. ਡੀ. ਬੀ. ਪ੍ਰੋਗਰਾਮ ਨੂੰ ਸ਼ੁਰੂ ਕੀਤਾ ਅਤੇ ਇਸ ਦੇ ਤਹਿਤ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਦੁੱਗਣਾ ਲਾਭ ਪਹੁੰਚਾਇਆ।
ਇਸ ਪ੍ਰੋਗਰਾਮ ਤਹਿਤ ਵਿਦਿਆਰਥੀ ਪਿਛਲੇ ਸਾਲ (2016) ਨਿਰਧਾਰਤ ਹੋਈ ਘੱਟ ਟਿਊਸ਼ਨ ਫੀਸ ਦਾ ਭੁਗਤਾਨ ਕਰਦੇ ਹਨ ਅਤੇ ਵਿਸ਼ੇਸ਼ ਮਾਮਲਿਆਂ ਵਿਚ ਉਨ੍ਹਾਂ ਨੂੰ ਸਕਾਲਰਸ਼ਿਪ ਵੀ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਿੱਜੀ ਪਹਿਲ ਦੇ ਪ੍ਰੋਗਰਾਮਾਂ ਵਿਚ ਆਪਣੀਆਂ ਸੀਟਾਂ ਸੁਰੱਖਿਅਤ ਕਰਨ ਦਾ ਮੌਕਾ ਵੀ ਪ੍ਰਾਪਤ ਹੁੰਦਾ ਹੈ। ਇਹ ਦੇਖਦੇ ਹੋਏ ਕਿ ਪਿਛਲੇ ਕਈ ਸਾਲਾਂ ਵਿਚ ਹਜ਼ਾਰਾਂ ਵਿਦਿਆਰਥੀਆਂ ਨੇ ਇਸ ਮੌਕੇ ਦਾ ਲਾਭ ਉਠਾਇਆ ਹੈ। ਐੱਲ. ਪੀ. ਯੂ. ਨੇ ਇਸ ਸਾਲ ਵੀ ਈ. ਡੀ. ਬੀ. ਪ੍ਰੋਗਰਾਮ ਨੂੰ ਲਾਗੂ ਕੀਤਾ ਹੋਇਆ ਹੈ। ਐੱਲ. ਪੀ. ਯੂ. ਦੇ ਇਸ ਈ. ਡੀ. ਬੀ. ਪ੍ਰੋਗਰਾਮ ਤਹਿਤ ਦਾਖਲੇ 31 ਮਈ ਨੂੰ ਬੰਦ ਹੋਣ ਜਾ ਰਹੇ ਹਨ। ਐਪਲੀਕੇਸ਼ਨ 31 ਮਈ ਤੋਂ ਪਹਿਲਾਂ ਜਮ੍ਹਾ ਕਰਵਾਉਣੀ ਹੋਵੇਗੀ।
ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਦੇ ਲਾਭ ਲਈ ਅਸੀਂ ਵਿਸ਼ਵ ਦੇ ਟਾਪ ਸਿੱਖਿਆ ਸੰਸਥਾਨਾਂ ਵਾਂਗ ਸੋਚ ਰਹੇ ਹਾਂ। ਮੈਂ ਕਾਮਨਾ ਕਰਦਾ ਹਾਂ ਕਿ ਕਿਸੇ ਵੀ ਵਿਦਿਆਰਥੀ ਦਾ ਵਿਕਾਸ ਵਿੱਤੀ ਸੰਕਟ ਕਾਰਨ ਨਹੀਂ ਰੁਕਣਾ ਚਾਹੀਦਾ। ਇਸ ਸੰਦਰਭ ਵਿਚ ਅਸੀਂ ਪਿਛਲੇ ਕਾਫੀ ਸਾਲਾਂ ਵਿਚ ਕਈ ਹਜ਼ਾਰ ਵਿਦਿਆਰਥੀਆਂ ਨੂੰ ਈ. ਡੀ. ਬੀ. ਪ੍ਰੋਗਰਾਮ ਰਾਹੀਂ ਲਾਭ ਪਹੁੰਚਾਇਆ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਇਸ ਸਾਲ ਵੀ ਕਈ ਹਜ਼ਾਰਾਂ ਵਿਦਿਆਰਥੀ ਇਸ ਦਾ ਲਾਭ ਉਠਾ ਸਕਦੇ ਹਨ। ਬੀ. ਟੈੱਕ, ਐੱਮ. ਬੀ. ਏ., ਹੋਟਲ ਮੈਨੇਜਮੈਂਟ, ਲਾਅ, ਡਿਜ਼ਾਈਨ ਅਤੇ ਕੁਝ ਹੋਰ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਈ. ਡੀ. ਬੀ. ਦਾ ਲਾਭ ਉਠਾਉਣ ਲਈ ''ਐੱਲ. ਪੀ. ਯੂ.-ਨੈਸਟ 2017'' ਕੇਂਦਰਾਂ ਵਿਚ ਸੰਚਾਲਿਤ ਕੀਤਾ ਜਾ ਰਿਹਾ ਹੈ। ਇੰਡਸਟਰੀ ਤੇ ਸਮਾਜ ਦੀਆਂ ਲੋੜਾਂ ਮੁਤਾਬਿਕ ਐੱਲ. ਪੀ. ਯੂ. ਨੇ ਨਵੇਂ ਪ੍ਰੋਗਰਾਮਾਂ-ਬੀ. ਟੈੱਕ, ਏਅਰੋਸਪੇਸ ਇੰਜੀਨੀਅਰਿੰਗ, ਬਾਇਓਮੈਡੀਕਲ ਇੰਜੀਨੀਅਰਿੰਗ, ਡੇਅਰੀ ਟੈਕਨਾਲੋਜੀ, ਫੂਡ ਟੈਕਨਾਲੋਜੀ, ਐੱਮ. ਐੱਸ. ਸੀ. ਸਟੈਟਿਸਟਿਕਸ ਐਂਡ ਡਾਟਾ ਮਾਡਲਿੰਗ, ਐੱਮ. ਟੈੱਕ ਕੰਸਟਰੱਕਸ਼ਨ ਐਂਡ ਡਾਟਾ ਮਾਡਲਿੰਗ, ਐੱਮ. ਫਾਰਮ, ਫਾਰਮਾਸਿਊਟੀਕਲ, ਐੱਮ. ਪੀ. ਟੀ. ਮਸਕਿਊਲੋਸਕੈਲੇਟਲ ਐਂਡ ਮੈਨਿਊਲ ਥੈਰੇਪੀ ਅਤੇ ਪੀ. ਐੱਚ. ਡੀ. ਇਨ ਟੂਰਿਜ਼ਮ ਮੈਨੇਜਮੈਂਟ ਆਦਿ ਦੀ ਸ਼ੁਰੂਆਤ ਕੀਤੀ ਹੈ।