punjabi

ਜਾਮੀਆ ਮਿਲੀਆ ਇਸਲਾਮੀਆ ਨੂੰ ਮਿਲਿਆ ‘ਯੂਨੀਵਰਸਿਟੀ ਆਫ ਦਿ ਨੈਸ਼ਨਲ ਅਵਾਰਡ

Webdesk | Sunday, December 17, 2017 10:34 AM IST

ਨਵੀਂ ਦਿੱਲੀ— ਸੈਂਟ੍ਰਲ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ ਨੂੰ 'ਯੂਨੀਵਰਸਿਟੀ ਆਫ ਦਿ ਈਅਰ' ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਿੱਲੀ ਦੇ ਵਿਗਿਆਨ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਜਾਮੀਆ ਦੇ ਰਜਿਸਟ੍ਰੇਸ਼ਨ ਏ.ਪੀ. ਸਿਦੀਕੀ ਆਈ.ਪੀ.ਐੱਸ. ਨੇ ਜਾਮਿਆ ਵੱਲੋਂ ਟ੍ਰਾਫੀ ਤੇ ਪ੍ਰਸ਼ੰਸਾ ਪੱਤਰ ਹਾਸਲ ਕੀਤਾ। ਜਾਮੀਆ ਨੂੰ ਇਹ ਸੰਮਾਨ ਕੇਂਦਰੀ ਯੂਨੀਵਰਸਿਟੀਆਂ ਵਿਚਾਲੇ ਆਪਣਾ ਵੱਖਰਾ ਮੁਕਾਮ ਬਣਾਉਣ ਲਈ ਦਿੱਤਾ ਗਿਆ ਹੈ। ਇੰਡੀਅਨ ਬ੍ਰੇਵ ਹਰਟਸ ਵੱਲੋਂ ਆਯੋਜਿਤ ਨੈਸ਼ਨਲ ਮਾਣ ਪੁਰਸਕਾਰ 2017 'ਚ ਯੂਨੀਵਰਸਿਟੀ ਵਰਗ 'ਚ ਬਿਹਤਰੀਨ ਥਾਂ ਹਾਸਲ ਕਰਨ ਲਈ ਜਾਮਿਆ ਨੂੰ ਇਹ ਅਵਾਰਡ ਦਿੱਤਾ ਗਿਆ ਹੈ।

ਜਾਮਿਆ ਵੱਲੋਂ ਅਵਾਰਡ ਲੈਣ ਲਈ ਰਜਿਸਟਰਾਰ ਏ.ਪੀ. ਸਿਦੀਕੀ ਤੋਂ ਇਲਾਵਾ ਪ੍ਰੋ. ਵਾਹਜੁਹੀਦੀਨ ਅਲਵੀ, ਡੀਨ-ਮਾਨਵਿਕੀ ਤੇ ਭਾਸ਼ਾ ਦੇ ਫੈਕਲਟੀ, ਕਈ  ਹੋਰ ਅਧਿਆਪਕ, ਅਧਿਕਾਰੀ 'ਤੇ ਵਿਦਿਆਰਥੀ ਵੀ ਆਏ ਸੀ। ਸਿਦੀਕੀ ਨੇ ਅਵਾਰਡ ਲੈਣ ਤੋਂ ਬਾਅਦ ਕਿਹਾ, 'ਜਾਮੀਆ ਨੂੰ ਇਹ ਅਵਾਰਡ ਕਈ ਯੂਨੀਵਰਸਿਟੀ ਵਿਚਾਲੇ ਦੇਸ਼ ਨਿਰਮਾਣ ਤੇ ਵੱਖ-ਵੱਖ ਸਭਿਆਚਾਰ ਨੂੰ ਇਕੱਠੇ ਲੈ ਕੇ ਤੁਰਨ ਦੀ ਆਪਣੀ ਖਾਸ ਪਛਾਣ ਲਈ ਮਿਲਿਆ ਹੈ।'