punjabi

ਸੀ. ਆਈ. ਐੱਸ. ਸੀ. ਈ. ਦੀ 10ਵੀਂ, 12ਵੀਂ ਦੀ ਪ੍ਰੀਖਿਆ ‘ਚ ਪਾਸ ਹੋਣ ਲਈ ਇੰਨੇ ਅੰਕ ਹੋਏ ਜਰੂਰੀ

Webdesk | Wednesday, November 29, 2017 12:04 PM IST

ਨਵੀਂ ਦਿੱਲੀ - ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ  (ਸੀ.  ਆਈ. ਐੱਸ. ਸੀ. ਈ.) ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿਚ ਵੱਖ-ਵੱਖ ਵਿਸ਼ਿਆਂ ਦੇ ਅੰਕਾਂ 'ਚ ਤਬਦੀਲੀ ਕੀਤੀ ਹੈ। ਹੁਣ 10ਵੀਂ ਜਮਾਤ ਵਿਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਘੱਟੋ-ਘੱਟ 33 ਅਤੇ 12ਵੀਂ 'ਚ ਪਾਸ ਹੋਣ ਲਈ 35 ਫੀਸਦੀ ਅੰਕ ਲੈਣੇ ਹੋਣਗੇ।

ਸੀ. ਆਈ. ਐੱਸ. ਸੀ. ਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਰੀ ਨੇ ਦੱਸਿਆ ਕਿ ਇਹ ਤਬਦੀਲੀ ਭਾਰਤ ਦੇ ਹੋਰਨਾਂ ਬੋਰਡਾਂ ਦੇ ਬਰਾਬਰ ਪ੍ਰੀਖਿਆ ਦਾ ਢਾਂਚਾ ਬਣਾਈ ਰੱਖਣ ਦੇ ਇਰਾਦੇ ਨਾਲ ਕੀਤੀ ਗਈ ਹੈ।