punjabi

ਹਰਿਆਣਾ ਸਰਕਾਰ ਕਰਵਾਏਗੀ ਸਕੂਲੀ ਲੜਕੀਆਂ ਨੂੰ ਮੁਫਤ ਸੈਨੇਟਰੀ ਨੈਪਕਿਨਸ

Webdesk | Friday, December 1, 2017 12:13 PM IST

ਕੁਰੂਕਸ਼ੇਤਰ : ਸਕੂਲ 'ਚ ਪੜਣ ਵਾਲੀਆਂ ਕੁੜੀਆਂ ਦੇ ਲਈ ਹਰਿਆਣਾ ਸਰਕਾਰ ਨੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕੁਰੂਕਸ਼ੇਤਰ 'ਚ ਘੋਸ਼ਣਾ ਕਰਦੇ ਹੋਏ ਕਿਹਾ ਕਿ ਸੂਬੇ ਦੇ ਸਕੂਲਾਂ 'ਚ ਪੜਣ ਵਾਲੀਆਂ ਲੜਕੀਆਂ ਨੂੰ ਸਰਕਾਰ ਮੁਫਤ ਸੈਨੇਟਰੀ ਪੈਡਜ਼ ਮੁਹੱਈਆ ਕਰਵਾਏਗੀ। ਇਨ੍ਹਾਂ ਪੈਡਜ਼ ਦੀ ਸਪਲਾਈ ਵੀ ਸਰਕਾਰ ਖੁਦ ਹੀ ਕਰਵਾਏਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਲਈ ਜਿਹੜਾ ਵੀ ਖਰਚਾ ਆਵੇਗਾ ਉਸਦਾ ਭੁਗਤਾਨ ਵੀ ਸਰਕਾਰ ਖੁਦ ਕਰੇਗੀ।

ਮੁੱਖ ਮੰਤਰੀ ਮਨੋਹਰ ਲਾਲ ਅੰਤਰਰਾਸ਼ਟਰੀ ਗੀਤਾ ਜਯੰਤੀ ਉਤਸਵ ਦੇ ਸਮਾਪਤੀ ਸਮਾਗਮ 'ਚ ਪਹੁੰਚੀ ਹਰਿਆਣੇ ਦੀ ਬੇਟੀ ਮਿਸ ਵਰਲਡ ਮਾਨੁਸ਼ੀ ਛਿੱਲਰ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਲੜਕੀਆਂ ਲਈ ਜੋ ਕੁਝ ਵੀ ਹੋ ਸਕੇਗਾ ਸਰਕਾਰ ਕਰੇਗੀ।