punjabi

ਗੂਗਲ ਨੇ ਡੂਡਲ ਰਾਹੀਂ ਮਨਾਈ ਹੋਲ ਪੰਚ ਦੀ 131ਵੀਂ ਵਰ੍ਹੇਗੰਢ

webdesk | Tuesday, November 14, 2017 11:09 AM IST

ਜਲੰਧਰ- ਅਮਰੀਕੀ ਟੈਕਨਾਲੋਜੀ ਕੰਪਨੀ ਗੂਗਲ ਨੇ ਅੱਜ ਹੋਲ ਪੰਚ ਦੀ 131ਵੀਂ ਵਰ੍ਹੇਗੰਢ 'ਤੇ ਨਵਾਂ ਡੂਡਲ ਬਣਾਇਆ ਹੈ। ਗੂਗਲ ਨੇ ਇਸ ਡੂਡਲ 'ਚ ਇਕ ਹੋਲ ਪੰਚ ਦਿਖਾਈ ਦੇ ਰਿਹਾ ਹੈ ਅਤੇ ਗੂਗਲ ਨੂੰ ਪੇਪਰ 'ਚੋਂ ਸ਼ੇਕ ਤੋਂ ਬਾਅਦ ਕੱਟ ਕੇ ਨਿੱਕਲਣ ਵਾਲੇ ਬੈਸਟ ਕਾਗਜ਼ਾਂ ਤੋਂ ਬਣਿਆ ਹੋਇਆ ਦਰਸ਼ਾਇਆ ਗਿਆ ਹੈ। ਹੋਲ ਪੰਚ ਹੁਣ ਲੋਕਾਂ ਲਈ ਕਾਫੀ ਮਹੱਤਵਪੂਰਨ ਹੋਵੇਗਾ।

ਤੁਹਾਨੂੰ ਦੱਸ ਦੱਈਏ ਕਿ ਪਹਿਲਾਂ ਇਸ ਨੂੰ ਸਿਰਫ ਆਫਿਸ ਦੇ ਕੰਮ ਲਈ ਡਿਜ਼ਾਈਨ ਕੀਤਾ ਗਿਆ ਸੀ ਪਰ ਆਮ ਜ਼ਿੰਦਗੀ 'ਚ ਇਸ ਦੇ ਇਸਤੇਮਾਲ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਡਿਜ਼ਾਈਨ 'ਚ ਹੋਰ ਬਦਲਾਵ ਕੀਤੇ ਗਏ ਹਨ। ਇਸ ਹੋਲ ਪੰਚ ਦੀ ਜ਼ਰੂਰਤ ਪੈਣ ਤੋਂ ਬਾਅਦ ਕਈ ਲੋਕ ਇਸ ਨੂੰ ਆਪਣੇ ਤਰੀਕੇ ਤੋਂ ਡਿਜ਼ਾਈਨ ਕਰ ਕੇ ਆਪਣੇ ਨਾਂ 'ਤੇ ਪੇਟੇਂਟ ਕਰਵਾਉਣ ਲੱਗੇ।

ਇਸ ਤੋਂ ਬਾਅਦ ਅਮਰੀਕਾ 'ਚ ਵੀ ਹੋਲ ਪੰਚ ਬਣਾਏ ਗਏ ਪਰ ਉਨ੍ਹਾਂ ਨੂੰ ਕੰਡਕਟਰ ਪੰਚ ਅਤੇ ਅਤੇ ਟਿਕਟ ਪੰਚ ਦੇ ਨਾਂ ਤੋਂ ਪੇਟੇਂਟ ਕਰਾਇਆ ਗਿਆ। ਹੌਲੀ-ਹੌਲੀ ਹਰ ਦੇਸ਼ 'ਚ ਹੋਲ ਪੰਚ ਬਣਨ ਲੱਗੇ ਅਤੇ ਲੋਕਾਂ ਨੂੰ ਕਿਸੇ ਵੀ ਪੇਪਰ 'ਚ ਛੇਕ ਕਰਨ ਲਈ ਆਸਾਨੀ ਹੋਣ ਲੱਗੀ। 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਹਰ ਪ੍ਰਕਾਰ ਦੇ ਕੰਮ 'ਚ ਹੋਲ ਪੰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਕੂਲੀ ਬੱਚਿਆਂ, ਕਾਲਜ ਵਿਦਿਆਰਥੀਆਂ ਅਤੇ ਆਫਿਸ ਦੇ ਕੰਮਾਂ ਤੋਂ ਲੈ ਕੇ ਸਾਰੇ ਪੇਪਰ 'ਚ ਛੇਕ ਲਈ ਹੋਲ ਪੰਚ ਦਾ ਇਸਤੇਮਾਲ ਕਰਦੇ ਹਨ।