punjabi

CBSE ਦੀ 10ਵੀਂ, 12ਵੀਂ ਜਮਾਤ ਦੀ ਡੇਟਸ਼ੀਟ ਹੋਈ ਜਾਰੀ

Webdesk | Thursday, January 11, 2018 1:07 PM IST

CBSE ਦੀ 10ਵੀਂ, 12ਵੀਂ ਜਮਾਤ ਦੀ ਡੇਟਸ਼ੀਟ ਹੋਈ ਜਾਰੀ

ਨਵੀਂ ਦਿੱਲੀ— ਸੀ. ਬੀ. ਐੱਸ. ਈ. ਦੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਦਰਅਸਲ, ਸੀ. ਬੀ. ਐੱਸ. ਈ. ਵਲੋਂ 10ਵੀਂ ਅਤੇ 12 ਵੀਂ ਦੀ ਫਾਈਨਲ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਸੀ. ਬੀ. ਐੱਸ. ਈ. ਦੇ ਹਾਈ ਸਕੂਲ ਅਤੇ ਇੰਟਰਮੀਡੀਏਟ ਦੀਆਂ ਪ੍ਰੀਖਿਆਵਾਂ 5 ਮਾਰਚ ਤੋਂ ਸ਼ੁਰੂ ਹੋਣਗੀਆਂ। ਡੇਟਸ਼ੀਟ ਜਾਰੀ ਨਾ ਹੋਣ ਕਾਰਨ ਪਰੇਸ਼ਾਨ ਵਿਦਿਆਰਥੀ ਵਾਰ-ਵਾਰ ਸੀ. ਬੀ. ਐੱਸ. ਈ. ਦੀ ਆਫਿਸ਼ੀਅਲ ਵੈਬਸਾਈਟ 'ਤੇ ਦੇਖ ਰਹੇ ਸਨ ਪਰ ਉਥੇ ਇਸ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਸੀ, ਜਿਸ ਕਾਰਨ ਉਹ ਪਰੇਸ਼ਾਨ ਸਨ।

ਪਿਛਲੇ ਸਾਲ ਜਨਵਰੀ ਦੇ ਪਹਿਲੇ ਹਫਤੇ 'ਚ ਐਲਾਨੀ ਗਈ ਡੇਟਸ਼ੀਟ
ਪਿਛਲੇ ਸਾਲ ਤਕ ਸੀ. ਬੀ. ਐੱਸ. ਈ. ਵਲੋਂ ਡੇਟਸ਼ੀਟ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਤਕ ਰਿਲੀਜ਼ ਕੀਤੀ ਜਾਂਦੀ ਰਹੀ ਹੈ। ਇਸ ਵਾਰ 10ਵੀ ਦੀ ਪ੍ਰੀਖਿਆ ਵੀ ਬੋਰਡ ਦੀਆਂ ਹੋਵੇਗੀ, ਅਜਿਹੇ 'ਚ ਸਭ ਤੋਂ ਵੱਧ ਪਰੇਸ਼ਾਨੀ 'ਚ 10 ਵੀਂ ਦੇ ਵਿਦਿਆਰਥੀ ਦਿਸ ਰਹੇ ਹਨ।