punjabi

ਛੋਟੇ ਸ਼ਹਿਰ ਦੇ ਵਾਸੀਆਂ ਨੂੰ ਮਿਲਣਗੀਆਂ 60,000 ਨੌਕਰੀਆਂ

Webdesk | Monday, January 22, 2018 12:22 PM IST

ਛੋਟੇ ਸ਼ਹਿਰ ਦੇ ਵਾਸੀਆਂ ਨੂੰ ਮਿਲਣਗੀਆਂ 60,000 ਨੌਕਰੀਆਂ

ਨਵੀਂ ਦਿੱਲੀ— ਅਜੇ ਤਕ ਛੋਟੇ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਨੌਕਰੀਆਂ ਦੀ ਤਲਾਸ਼ ਲਈ ਵੱਡੇ ਸ਼ਹਿਰਾਂ ਵੱਲ ਰੂਖ ਕਰਨਾ ਪੈਂਦਾ ਸੀ ਪਰ ਜਲਦ ਹੀ ਹੁਣ ਉਨ੍ਹਾਂ ਲਈ ਜਾਬ ਦਾ ਸੁਨਹਰਾ ਮੌਕਾ ਹੋਵੇਗਾ। ਨਿੱਜੀ ਖੇਤਰ ਦੀ ਜੀਵਨ ਬੀਮਾ ਕੰਪਨੀ ਨੇ ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਕਾਰੋਬਾਰ ਵਧਾਉਣ ਲਈ ਛੋਟੇ ਸ਼ਹਿਰਾਂ 'ਤੇ ਧਿਆਨ ਦੇ ਰਹੀ ਹੈ ਅਤੇ ਚਾਲੂ ਵਿੱਤ ਸਾਲ 'ਚ 60,000 ਤੋਂ ਜ਼ਿਆਦਾ ਏਜੰਟਾਂ ਨੂੰ ਨਿਯੁਕਤ ਕਰਨ ਦਾ ਟੀਚਾ ਰੱਖਿਆ ਹੈ।


ਨਾਲ ਹੀ ਕੋਟਕ ਮਹਿੰਦਰਾ ਗਰੁੱਪ ਦੀ ਜੀਵਨ ਬੀਮਾ ਕੰਪਨੀ ਪ੍ਰੀਮੀਅਮ ਆਦਮਨ ਚਾਲੂ ਵਿੱਤ ਸਾਲ 'ਚ 27 ਫੀਸਦੀ ਵਾਧੇ ਨਾਲ ਲਗਭਗ 6,500 ਕਰੋੜ ਰੁਪਏ ਰਹਿਣ ਦੀ ਉਮੀਦ ਕਰ ਰਹੀ ਹੈ। ਕੰਪਨੀ ਦੇ ਸੀਨੀਅਰ ਅਧਿਕਾਰੀ ਅਤੇ ਮੁੱਖ ਵਿਪਣਨ ਅਧਿਕਾਰੀ ਸੁਰੇਸ਼ ਅਗਰਵਾਲ ਨੇ ਕਿਹਾ ਕਿ ਅਸੀਂ ਛੋਟੇ ਅਤੇ ਮੱਧਮ ਸ਼ਹਿਰਾਂ 'ਤੇ ਧਿਆਨ ਦੇ ਰਹੇ ਹਾਂ। ਅਸੀਂ ਫਿਲਹਾਲ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ 100 ਸ਼ਖਾਵਾਂ ਦੇ ਇਲਾਵਾ ਸਮੂਹ ਦੀ ਇਕਾਈ ਕੋਟਕ ਮਹਿੰਦਰਾ ਬੈਂਕ ਦੀ 478 ਸ਼ਾਖਾਵਾਂ ਦੇ ਜ਼ਰੀਏ ਕੰਮ ਕਰ ਰਹੇ ਹਾਂ। ਕੰਪਨੀ ਦੀ ਖੁਦ ਦੀਆਂ ਸ਼ਾਖਾਵਾਂ ਦੀ ਕੁੱਲ ਗਿਣਤੀ 236 ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਏਜੰਟਾਂ ਦੀ ਗਿਣਤੀ ਵੀ ਵਧਾ ਰਹੇ ਹਾਂ। ਅਸੀਂ ਹਰ ਮਹੀਨੇ 5,000 ਏਜੰਟ ਨਿਯੁਕਤ ਕਰ ਰਹੇ ਹਾਂ। ਚਾਲੂ ਵਿੱਤ ਸਾਲ 'ਚ ਸਾਡਾ 60,000 ਏਜੰਟ ਨਿਯੁਕਤ ਕਰਨ ਦਾ ਟੀਚਾ ਅਤੇ ਇਸ 'ਚ ਅਗਲੇ ਸਾਲ 25-30 ਫੀਸਦੀ ਵਾਧਾ ਹੋਣ ਦੀ ਉਮੀਦ ਹੈ।


ਕੰਪਨੀ ਦੇ ਮੌਜੂਦਾ ਏਜੰਟਾਂ ਦੀ ਗਿਣਤੀ 87,000
ਫਿਲਹਾਲ ਕੰਪਨੀ ਦੇ ਏਜੰਟਾ ਦੀ ਗਿਣਤੀ ਕਰੀਬ 87,000 ਹੈ। ਵਿਸਤਾਰ ਯੋਜਨਾ ਦੇ ਬਾਰੇ 'ਚ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਚ ਅਗਰਵਾਰ ਨੇ ਕਿਹਾ ਕਿ ਅਸੀਂ ਕੋਟਕ ਬੈਂਕ ਦੇ ਇਲਾਵਾ ਕੁਝ ਪੁਰਾਣੇ ਨਿੱਜੀ ਖੇਤਰ ਦੇ ਬੈਂਕਾਂ, ਵੱਡੀਆਂ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਅਤੇ ਭੁਗਤਾਨ ਬੈਂਕਾਂ ਨਾਲ ਗਠਜੋੜ ਕੀਤਾ ਹੈ।


ਕੋਟਕ ਲਾਈਫ ਇੰਸੋਰੈਂਸ਼ ਨਾਲ ਜੁੜੇ ਹਨ 1.9 ਕਰੋੜ ਗਾਹਕ
ਕੰਪਨੀ ਦੇ ਗਾਹਕਾਂ ਦੀ ਗਿਣਤੀ 1.9 ਕਰੋੜ ਹੈ। ਉਨ੍ਹਾਂ ਨੇ ਕਿਹਾ ਕਿ ਅਨੁਕੂਲ ਮਾਹੌਲ ਨੂੰ ਦੇਖਦੇ ਹੋਏ ਅਗਲੇ ਵਿੱਤ ਸਾਲ 'ਚ ਅਸੀਂ ਪ੍ਰੀਮੀਅਮ ਆਮਦਨ 'ਚ 27 ਤੋਂ 30 ਫੀਸਦੀ ਤਕ ਦੇ ਵਾਧੇ ਦੀ ਉਮੀਦ ਕਰ ਰਹੇ ਹਾਂ। ਸਾਲ 2016-17 ਕੋਟਕ ਲਾਈਫ ਦੀ ਬਾਜ਼ਾਰ ਹਿੱਸੇਦਾਰੀ 5.6 ਫੀਸਦੀ ਸੀ। ਪੂਰੇ ਜੀਵਨ ਬੀਮਾ ਉਦਯੋਗ ਦੇ ਬਾਰੇ 'ਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਲ ਸਾਲ 'ਚ ਜੀਵਨ ਬੀਮਾ ਉਦਯੋਗ 20-25ਫੀਸਦੀ ਦੀ ਦਰ ਨਾਲ ਵਾਧਾ ਕਰ ਰਿਹਾ ਹੈ। ਹੁਣ ਇਹ ਉਦਯੋਗ 55 ਅਰਬ ਡਾਲਰ ਦਾ ਹੈ ਅਤੇ ਸਾਡਾ ਅਨੁਮਾਨ ਹੈ ਕਿ ਇਸ ਦਰ ਨਾਲ ਅਗਲੇ ਤਿੰਨ ਸਾਲਾਂ 'ਚ ਇਹ ਉਦਯੋਗ 100 ਅਰਬ ਡਾਲਰ ਤੋਂ ਜ਼ਿਆਦਾ ਦਾ ਹੋ ਜਾਵੇਗਾ।