punjabi

ਸਕੂਲ ਨੇੜੇ ਨਹੀਂ ਹੈ ਸਾਫ-ਸਫਾਈ, 13 ਸਾਲਾ ਦੀ ਬੱਚੀ ਨੇ ਖਟਖਟਾਇਆ ਹਾਈਕੋਰਟ ਦਾ ਦਰਵਾਜ਼ਾ

webdesk | Tuesday, November 14, 2017 11:35 AM IST

ਨਵੀਂ ਦਿੱਲੀ— 13 ਸਾਲ ਦੀ ਇਕ ਬੱਚੀ ਨੇ ਦਿੱਲੀ ਹਾਈਕੋਰਟ 'ਚ ਦੱਖਣੀ ਦਿੱਲੀ ਸਥਿਤ ਉਸ ਦੇ ਸਕੂਲ ਨੇੜੇ ਸਾਫ-ਸਫਾਈ ਨਾ ਹੋਣ ਕਾਰਨ, ਤਲਾਬ 'ਚ ਸੀਵਰੇਜ਼ ਦਾ ਪਾਣੀ ਜਮਾ ਹੋਣ ਤੋਂ ਰੋਕਣ ਅਤੇ ਉਥੋਂ ਕੂੜਾ ਹਟਾਉਣ ਲਈ ਪਟੀਸ਼ਨ ਦਾਇਰ ਕੀਤੀ ਅਤੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਜਾਣ ਦੀ ਅਪੀਲ ਕੀਤੀ ਹੈ।

ਵਿਦਿਆਰਥੀਆਂ, ਸਕੂਲ ਦੇ ਕਰਮਚਾਰੀਆਂ ਅਤੇ ਆਇਆ ਨਗਰ ਦੇ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਨੂੰ ਦੱਸਦੇ ਹੋਏ ਲੜਕੀ ਨੇ ਆਪਣੀ ਪਟੀਸ਼ਨ 'ਚ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਦੀ ਅਗਵਾਈ ਵਾਲੀ ਬੈਠਕ ਨੂੰ ਤੁਰੰਤ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਮਿੱਤਲ ਅਤੇ ਜੱਜ ਸੀ. ਹਰਿਸ਼ੰਕਰ ਦੀ ਬੈਠਕ ਨੇ ਖੇਤਰ ਦਾ ਤੱਤਕਾਲ ਨਿਰੀਖਣ ਕਰਾਉਣ ਦਾ ਹੁਕਮ ਦਿੱਤਾ। ਬੈਠਕ ਨੇ ਦਿੱਲੀ ਸਰਕਾਰ, ਦੱਖਣੀ ਦਿੱਲੀ ਨਗਰ ਨਿਗਮ ਅਤੇ ਦਿੱਲੀ ਜਲ ਬੋਰਡ ਨੂੰ ਉਥੋਂ ਦੀ ਸਥਿਤੀ ਦੀ ਰਿਪੋਰਟ ਦੇਣ ਦਾ ਵੀ ਨਿਰਦੇਸ਼ ਦਿੱਤਾ ਹੈ।

ਬੈਠਕ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਪਟੀਸ਼ਨਰ ਦੇ ਵਕੀਲ ਨੂੰ ਸਰਵੋਦਯ ਸਕੂਲ, ਆਇਆ ਨਗਰ ਦੇ ਪ੍ਰਿੰਸੀਪਲ ਨਾਲ ਮਿਲਣ ਅਤੇ ਸਕੂਲ ਨੇੜੇ ਸਰੋਵਰ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਇਸ ਮਾਮਲੇ 'ਚ ਹੁਣ ਅਗਲੇ ਸਾਲ 7 ਫਰਵਰੀ ਨੂੰ ਸੁਣਵਾਈ ਕਰੇਗੀ।