punjabi

12ਵੀਂ ਨਤੀਜੇ ਦੌਰਾਨ ਵਿਦਿਆਰਥਣ ਨੂੰ ਮੈਥ ‘ਚ 95 ਦੇ ਬਦਲੇ ਦਿੱਤੇ 68 ਅੰਕ

Webdesk | Monday, June 19, 2017 2:24 PM IST

12ਵੀਂ ਨਤੀਜੇ ਦੌਰਾਨ ਵਿਦਿਆਰਥਣ ਨੂੰ ਮੈਥ ‘ਚ 95 ਦੇ ਬਦਲੇ ਦਿੱਤੇ 68 ਅੰਕ

ਨਵੀਂ ਦਿੱਲੀ - ਸੀ. ਬੀ. ਐੱਸ. ਈ. ਨੇ ਪਿਛਲੇ ਮਹੀਨੇ ਦੇ ਅੰਤ ਵਿਚ 12ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਕੀਤਾ ਸੀ।  ਹੁਣ ਜਦੋਂ ਨਤੀਜੇ ਆਏ ਨੂੰ 20 ਦਿਨ ਹੋ ਗਏ ਹਨ ਤਾਂ ਨਤੀਜਿਆਂ ਨਾਲ ਜੁੜੀ ਲਾਪ੍ਰਵਾਹੀ ਸਾਹਮਣੇ ਆਈ ਹੈ।  ਦਰਅਸਲ ਬੋਰਡ ਵਲੋਂ ਜਾਰੀ ਨਤੀਜੇ ਵਿਚ ਕਈ ਵਿਦਿਆਰਥੀਆਂ ਦੇ ਨੰਬਰ ਠੀਕ ਤਰ੍ਹਾਂ ਨਹੀਂ ਜੋੜੇ ਗਏ ਸਨ। ਇਕ ਅੰਗਰੇਜ਼ੀ ਵੈੱਬਸਾਈਟ ਵਿਚ ਛਪੀ ਖਬਰ ਅਨੁਸਾਰ ਸੋਮਾਲੀ ਨਾਮੀ ਵਿਦਿਆਰਥਣ ਨੂੰ ਮੈਥ ਵਿਚ 68 ਅੰਕ ਮਿਲੇ ਸਨ। ਅਰਥਸ਼ਾਸਤਰ ਵਿਚ 99 ਅਤੇ ਅਕਾਊਂਟਸ ਵਿਚ 95 ਨੰਬਰ ਮਿਲੇ ਸਨ।

ਇਸ ਪਿੱਛੋਂ ਉਸ ਨੇ ਫਿਰ ਤੋਂ ਕਾਪੀ ਜਾਂਚਣ ਲਈ ਅਰਜ਼ੀ ਦਿੱਤੀ ਅਤੇ ਬੋਰਡ ਵਲੋਂ ਦੁਬਾਰਾ ਜਾਰੀ ਕੀਤੇ ਗਏ ਨੰਬਰਾਂ 'ਚ ਸੋਨਾਲੀ ਨੂੰ 95 ਨੰਬਰ ਮਿਲੇ ਹਨ। ਹੋਰ ਵੀ ਕਈ ਵਿਦਿਆਰਥੀਆਂ ਦੇ ਅੰਕ ਜੋੜ ਵਿਚ ਗਲਤੀਆਂ ਦੀ ਭਰਮਾਰ ਹੈ।