punjabi

ਮਾਇਕ੍ਰੋਸਾਫਟ ਨੇ ਦਿੱਤਾ ਰੁੜਕੀ ਦੇ ਵਿਦਿਆਰਥੀਆਂ ਨੂੰ ਦਿੱਤਾ 1.39 ਕਰੋੜ ਰੁਪਏ ਦਾ ਪੈਕੇਜ

Webdesk | Sunday, December 3, 2017 7:39 AM IST

ਮਾਇਕ੍ਰੋਸਾਫਟ ਨੇ ਦਿੱਤਾ ਰੁੜਕੀ ਦੇ ਵਿਦਿਆਰਥੀਆਂ ਨੂੰ ਦਿੱਤਾ 1.39 ਕਰੋੜ ਰੁਪਏ ਦਾ ਪੈਕੇਜ

ਨਵੀਂ ਦਿੱਲੀ—ਭਾਰਤੀ ਤਕਨਾਲੋਜੀ ਇੰਸਟੀਚਿਊਟ (ਆਈ.ਆਈ.ਟੀ.) 'ਚ  ਸ਼ੁਕੱਰਵਾਰ ਤੋਂ ਪਲੇਸਮੈਂਟ ਸ਼ੁਰੂ ਹੋਈ ਹੈ। ਪਹਿਲੇ ਹੀ ਦਿਨ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੇ ਸਲਾਨਾ ਪੈਕੇਜ 'ਤੇ ਭਰਤੀਆ ਹੋਈਆਂ ਹਨ। ਇਸ ਟਾਪ ਹਾਇਰਿੰਗ ਅਮਰੀਕੀ ਮਲਟੀਨੈਸ਼ਨਲ ਕੰਪਨੀ ਮਾਇਕ੍ਰਸਾਫਟ ਨੇ ਕੀਤੀ ਹੈ, ਜਿਸ 'ਚ ਉਸ ਨੇ ਆਈ.ਆਈ.ਟੀ. ਰੁੜਕੀ, ਮੁਬੰਈ, ਮਦਰਸ ਅਤੇ ਗੁਹਾਟੀ ਕੈਂਪਸ ਦੇ ਵਿਦਿਆਰਥੀਆਂ ਦੇ ਸਾਹਮਣੇ ਆਫਰ ਰੱਖਿਆ ਹੈ। ਪਰ ਆਈ.ਆਈ.ਟੀ. ਦਿੱਲੀ ਦੇ ਕੰਪਿਊਟਰ ਸਾਇੰਸ ਡਿਪਾਰਟਮੈਂਟ ਦੇ ਵਿਦਿਆਰਥੀ ਨੇ ਇਸ ਨੂੰ ਹਾਸਲ ਕੀਤਾ। ਮਾਇਕ੍ਰੋਸਾਫਟ ਨੇ ਰੁੜਕੀ ਦੇ ਵਿਦਿਆਰਥੀਆਂ ਨੂੰ 1.39 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ। ਕੰਪਨੀ ਨੇ ਇਸ ਤੋਂ ਇਲਾਵਾ ਰੁੜਕੀ ਕੈਂਪਸ ਤੋਂ ਤਿੰਨ ਭਰਤੀਆਂ ਕੀਤੀਆਂ ਹਨ।

ਗੁਹਾਟੀ ਕੈਂਪਸ ਦੇ 2 ਵਿਦਿਆਰਥੀਆਂ ਨੂੰ ਆਫਰ ਦਿੱਤਾ ਹੈ ਅਤੇ 8 ਘਰੇਲੂ ਪਲੇਸਮੈਂਟ ਕੀਤੇ ਹਨ। ਉੱਥੇ ਹੀ ਆਈ.ਆਈ.ਟੀ. ਮੁੰਬਈ ਅਤੇ ਮਦਰਸ ਨੇ ਇਸ ਬਾਰੇ 'ਚ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਹਾਲਾਂਕਿ ਹਾਲੇ ਇਸ 'ਤੇ ਆਧਾਰਿਤ ਐਲਾਨ ਹੋਣਾ ਬਾਕੀ ਹੈ। ਮਾਇਕ੍ਰੋਸਾਫਟ ਨੇ ਵਾਸ਼ਿੰਗਟਨ ਦੇ ਰੇਡਮੰਡ 'ਚ ਆਪਣੇ ਹੈੱਡਕੁਆਰਟਰ ਲਈ ਆਈ.ਆਈ.ਟੀ. ਦੇ ਕੁਲ 12 ਵਿਦਿਆਰਥੀਆਂ ਨੂੰ ਲਿਆ ਹੈ। ਉੱਥੇ ਹੀ ਮਾਇਕ੍ਰਸਾਫਟ ਇੰਡੀਆ 'ਚ ਪਲੇਸਮੈਂਟ ਪਾਉਣ ਵਾਲਿਆਂ ਨੂੰ 34 ਲੱਖ ਰੁਪਏ ਤਕ ਦੇ ਸਲਾਨਾ ਪੈਕੇਜ 'ਤੇ ਨੌਕਰੀ ਮਿਲੀ ਹੈ।
 
ਮਾਇਕ੍ਰੋਸਾਫਟ ਤੋਂ ਇਲਾਵਾ ਆਈ.ਆਈ.ਟੀ. 'ਚ ਇਸ ਸਾਲ ਐਪਲ. ਉਬਰ ਅਤੇ ਨੈਸਡੈਕ ਸਰੀਖੀ ਕੰਪਨੀਆਂ ਨੇ ਚੰਗਾ ਪੈਕੇਜ 'ਤੇ ਵਿਦਿਆਰਥੀਆਂ ਦੀ ਚੋਣ ਕੀਤੀ ਹੈ।
ਦੂਜੇ ਪਾਸੇ ਆਈ.ਆਈ.ਟੀ. ਖੜਗਪੁਰ 'ਚ ਪਹਿਲੀ ਵਾਰ ਪਹੁੰਚੀ ਐਪਲ ਕੰਪਨੀ ਨੇ ਪੰਜ ਵਿਦਿਆਰਥੀਆਂ ਨੂੰ ਡਾਟਾ ਐਨਾਲਿਟਿਕਸ ਲਈ ਚੁਣਿਆ ਹੈ। ਬੰਪਰ ਪੈਕੇਜ ਦੇਣ ਵਾਲੀ ਕੰਪਨੀਆਂ ਦੀ ਸੂਚੀ 'ਚ ਉਬਰ ਦਾ ਨਾਮ ਸ਼ਾਮਲ ਹੈ। ਕੰਪਨੀ ਨੇ 99.8 ਲੱਖ ਰੁਪਏ ਦੇ ਸਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਹੈ। ਮੁੰਬਈ ਅਤੇ ਚੇਨਈ ਕੈਂਪਸ ਤੋਂ ਇਸ ਦੇ ਲਈ ਇਕ-ਇਕ ਵਿਦਿਆਰਥੀ ਨੂੰ ਚੁਣਿਆ ਗਿਆ ਹੈ।